ਕੰਟੇਨਰ ਵਾਪਸ ਕਰੋ

ਆਪਣੇ ਸਭ ਤੋਂ ਨੇੜਲੇ ਰਿਫ਼ੰਡ ਪੁਆਇੰਟ (ਪੈਸੇ ਵਾਪਸੀ ਕੇਂਦਰ) ਨੂੰ ਲੱਭੋ

ਆਪਣੇ ਸਭ ਤੋਂ ਨੇੜਲੇ ਸਥਾਨ ਨੂੰ ਲੱਭਣ ਲਈ ਹੇਠਾਂ ਦਿੱਤੇ ਨਕਸ਼ੇ ਦੀ ਵਰਤੋਂ ਕਰੋ, ਅਤੇ ਤੁਸੀਂ ਆਪਣੇ ਕੰਟੇਨਰ ਜਿਸ ਤਰੀਕੇ ਨਾਲ ਵਾਪਸ ਕਰਨਾ ਚਾਹੁੰਦੇ ਹੋ, ਉਸ ਮੁਤਾਬਿਕ ਢੁੱਕਵਾਂ ਰਿਫ਼ੰਡ ਪੁਆਇੰਟ ਚੁਣਨ ਲਈ ਫਿਲਟਰਾਂ ਦੀ ਵਰਤੋਂ ਕਰੋ।

ਹੇਠਾਂ ਰਿਫ਼ੰਡ ਪੁਆਇੰਟ ਦੇ ਵੱਖ-ਵੱਖ ਤਰੀਕਿਆਂ ਬਾਰੇ ਹੋਰ ਜਾਣੋ।

ਰਿਫ਼ੰਡ ਪੁਆਇੰਟਾਂ ਦੀਆਂ ਕਿਸਮਾਂ

ਖ਼ਾਲੀ ਬੋਤਲਾਂ ਅਤੇ ਡੱਬੇ ਵਾਪਸ ਲੈਣ ਵਾਲੀਆਂ ਮਸ਼ੀਨਾਂ (Reverse vending machines, RVM)

ਯੋਗ ਡਰਿੰਕ ਕੰਟੇਨਰਾਂ ਨੂੰ ਮਸ਼ੀਨ ਵਿੱਚ ਪਾਓ। ਫਿਰ ਇਨ੍ਹਾਂ ਨੂੰ ਸਕੈਨ ਕਰਕੇ ਜਾਂਚਿਆ ਜਾਂਦਾ ਹੈ।

ਡਿਪੂ

ਪੈਦਲ ਅੰਦਰ ਜਾਓ ਜਾਂ ਗੱਡੀ ਰਾਹੀਂ ਲੰਘੋ, ਅਤੇ ਆਪਣੇ ਪੀਣ ਵਾਲੇ ਪਦਾਰਥਾਂ ਦੇ ਕੰਟੇਨਰਾਂ ਦੀ ਗਿਣਤੀ ਕਰਵਾ ਕੇ ਉਸੇ ਵੇਲੇ ਰਿਫ਼ੰਡ ਲਵੋ। ਵੱਧ ਕੰਟੇਨਰ ਵਾਪਸ ਕਰਨ ਲਈ ਸਭ ਤੋਂ ਵਧੀਆ ਤਰੀਕਾ।

ਕਾਊਂਟਰ 'ਤੇ ਵਾਪਸੀ ਦੀ ਸੇਵਾ

ਕੁੱਝ ਇਲਾਕਿਆਂ ਵਿੱਚ ਛੋਟੇ ਕਾਰੋਬਾਰ ਜਾਂ ਸੰਸਥਾਵਾਂ ਕਾਊਂਟਰ ‘ਤੇ ਕੰਟੇਨਰ ਵਾਪਸ ਕਰਨ ਦੀ ਸੇਵਾ ਪ੍ਰਦਾਨ ਕਰਦੇ ਹਨ। 

ਜੇਕਰ ਮੈਂ ਰਿਫ਼ੰਡ ਪੁਆਇੰਟ ਤੱਕ ਨਾ ਜਾ ਸਕਾਂ, ਤਾਂ ਕੀ ਹੋਵੇਗਾ?

  • ਜੇਕਰ ਤੁਸੀਂ ਖ਼ੁਦ ਕਿਸੇ ਰਿਫ਼ੰਡ ਪੁਆਇੰਟ ‘ਤੇ ਕੰਟੇਨਰ ਵਾਪਸ ਨਹੀਂ ਕਰ ਸਕਦੇ, ਤਾਂ ਵੀ ਤੁਸੀਂ ਇਸ ਸਕੀਮ ਵਿੱਚ ਹਿੱਸਾ ਲੈ ਸਕਦੇ ਹੋ। 

  • ਯੋਗ ਕੰਟੇਨਰ ਵਾਪਸ ਕਰਨ ਲਈ ਕਿਸੇ ਗੁਆਂਢੀ, ਦੋਸਤ, ਪਰਿਵਾਰਕ ਮੈਂਬਰ, ਸਕੂਲ, ਕਲੱਬ ਜਾਂ ਭਾਈਚਾਰਕ ਸਮੂਹ ਨੂੰ ਦੇ ਦਿਓ। ਬਾਹਰ ਚਲਦੇ-ਫਿਰਦੇ ਰੀਸਾਈਕਲ ਕਰਨ ਵਿੱਚ ਮਦਦ ਲਈ, ਤੁਸੀਂ ਕਈ ਕੌਂਸਲਾਂ ਵੱਲੋਂ ਲਗਾਈਆਂ ਗਈਆਂ ਕੰਟੇਨਰ ਇਕੱਠੇ ਕਰਨ ਵਾਲੀਆਂ ਟੋਕਰੀਆਂ ਦੀ ਵਰਤੋਂ ਵੀ ਕਰ ਸਕਦੇ ਹੋ। 

ਤੁਸੀਂ ਕੀ ਵਾਪਸ ਕਰ ਸਕਦੇ ਹੋ?

ਕਿਹੜੀਆਂ ਚੀਜ਼ਾਂ ਯੋਗ ਹਨ?

ਐਲੂਮੀਨੀਅਮ, ਕੱਚ, ਪਲਾਸਟਿਕ ਅਤੇ ਗੱਤੇ ਤੋਂ ਬਣੇ 150 ਮਿ.ਲੀ. ਤੋਂ 3 ਲੀਟਰ ਤੱਕ ਦੇ ਪੀਣ ਵਾਲੇ ਪਦਾਰਥਾਂ ਦੇ ਜ਼ਿਆਦਾਤਰ ਡੱਬੇ/ਕੰਟੇਨਰ ਯੋਗ ਹਨ।

ਤੁਸੀਂ ਢੱਕਣ ਲੱਗੇ ਰਹਿਣ ਦੇ ਸਕਦੇ ਹੋ, ਅਸੀਂ ਉਨ੍ਹਾਂ ਨੂੰ ਵੀ ਰੀਸਾਈਕਲ ਕਰਦੇ ਹਾਂ।

ਫ਼ਲਾਂ ਅਤੇ ਸਬਜ਼ੀਆਂ ਦੇ ਜੂਸ

ਸ਼ੁੱਧ: 150 ਮਿ.ਲੀ. ਤੋਂ 1 ਲੀਟਰ ਤੋਂ ਘੱਟ ਵਾਲੀਆਂ ਜ਼ਿਆਦਾਤਰ ਬੋਤਲਾਂ, ਕੈਨ ਅਤੇ ਕਾਰਟਨ

ਅਸ਼ੁੱਧ: 150 ਮਿ.ਲੀ. ਤੋਂ 3 ਲੀਟਰ ਵਾਲੀਆਂ ਜ਼ਿਆਦਾਤਰ ਬੋਤਲਾਂ, ਕੈਨ ਅਤੇ ਕਾਰਟਨ

ਬੀਅਰ ਅਤੇ ਸਾਈਡਰ

150 ਮਿ.ਲੀ. ਤੋਂ 3 ਲੀਟਰ ਵਾਲੀਆਂ ਜ਼ਿਆਦਾਤਰ ਬੋਤਲਾਂ, ਕੈਨ ਅਤੇ ਕਾਰਟਨ

ਫਲੇਵਰ ਵਾਲਾ ਦੁੱਧ ਅਤੇ ਕੌਫ਼ੀ

150 ਮਿ.ਲੀ. ਤੋਂ 1 ਲੀਟਰ ਤੋਂ ਘੱਟ ਵਾਲੀਆਂ ਜ਼ਿਆਦਾਤਰ ਬੋਤਲਾਂ, ਕੈਨ ਅਤੇ ਕਾਰਟਨ

ਕਾਰਬੋਨੇਟਿਡ ਪਾਣੀ, ਸਾਫ਼ਟ ਡ੍ਰਿੰਕਸ ਅਤੇ ਐਨਰਜੀ ਡ੍ਰਿੰਕਸ

150 ਮਿ.ਲੀ. ਤੋਂ 3 ਲੀਟਰ ਤੱਕ ਦੀਆਂ ਜ਼ਿਆਦਾਤਰ ਬੋਤਲਾਂ ਅਤੇ ਕੈਨ

ਪਾਣੀ

150 ਮਿ.ਲੀ. ਤੋਂ 3 ਲੀਟਰ ਵਾਲੀਆਂ ਜ਼ਿਆਦਾਤਰ ਬੋਤਲਾਂ

ਗੈਸ-ਰਹਿਤ ਸਾਫ਼ਟ ਡ੍ਰਿੰਕਸ ਅਤੇ ਸਪੋਰਟਸ ਡ੍ਰਿੰਕਸ

150 ਮਿ.ਲੀ. ਤੋਂ 3 ਲੀਟਰ ਤੱਕ ਦੀਆਂ ਜ਼ਿਆਦਾਤਰ ਬੋਤਲਾਂ ਅਤੇ ਕੈਨ

ਕੀ ਯੋਗ ਨਹੀਂ ਹੈ?

150 ਮਿ.ਲੀ. ਤੋਂ ਘੱਟ ਜਾਂ 3 ਲੀਟਰ ਤੋਂ ਵੱਧ ਸਮਰੱਥਾ ਵਾਲੇ ਕੰਟੇਨਰ ਇਸ ਸਕੀਮ ਲਈ ਯੋਗ ਨਹੀਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕੰਟੇਨਰਾਂ ਨੂੰ ਅਜੇ ਵੀ ਤੁਹਾਡੇ ਘਰ ਦੇ ਬਾਹਰ ਰੱਖੇ ਜਾਣ ਵਾਲੇ ਕੂੜੇਦਾਨ ਰਾਹੀਂ ਰੀਸਾਈਕਲ ਕੀਤਾ ਜਾ ਸਕਦਾ ਹੈ।

ਸਾਦਾ ਦੁੱਧ

ਹਰ ਆਕਾਰ ਦੇ ਸਾਦੇ ਦੁੱਧ ਦੇ ਕੰਟੇਨਰ, ਜਿਸ ਵਿੱਚ ਪੌਦਿਆਂ ਤੋਂ ਬਣੇ ਦੁੱਧ ਦੇ ਬਦਲ ਵੀ ਸ਼ਾਮਲ ਹਨ।

ਕੋਰਡੀਅਲ ਜਾਂ ਸਿਰਪ ਦੇ ਕੰਟੇਨਰ

ਗਾੜ੍ਹੇ ਜਾਂ ਪਤਲੇ ਨਾ ਕੀਤੇ ਗਏ ਕੋਰਡੀਅਲ ਜਾਂ ਸਿਰਪ ਦੇ ਕੰਟੇਨਰ।

ਵਾਈਨ ਅਤੇ ਸਪਿਰਿਟਸ

ਕੱਚ ਦੀਆਂ ਬਣੀਆਂ ਵਾਈਨ ਜਾਂ ਸ਼ੁੱਧ ਸਪਿਰਿਟਸ ਦੀਆਂ ਬੋਤਲਾਂ, ਜਿਸ ਵਿੱਚ ਇੱਕ ਵਾਰ ਪਰੋਸਣ ਵਾਲੇ ਆਕਾਰ ਵੀ ਸ਼ਾਮਲ ਹਨ।

ਜੂਸ ਅਤੇ ਫਲੇਵਰ ਵਾਲੇ ਦੁੱਧ ਸਮੇਤ ਕੁੱਝ ਵੱਡੇ ਕੰਟੇਨਰ

1 ਲੀਟਰ ਜਾਂ ਇਸ ਤੋਂ ਵੱਧ ਦੇ ਉਹ ਕੰਟੇਨਰ ਜਿਨ੍ਹਾਂ ਵਿੱਚ ਫਲੇਵਰ ਵਾਲਾ ਦੁੱਧ, ਸ਼ੁੱਧ ਫ਼ਲਾਂ ਜਾਂ ਸਬਜ਼ੀਆਂ ਦਾ ਜੂਸ ਹੋਵੇ।

ਰਜਿਸਟਰਡ ਹੈਲਥ ਟੌਨਿਕ

ਇਸ ਵਿੱਚ ਆਸਟ੍ਰੇਲੀਅਨ ਰਜਿਸਟਰ ਆਫ਼ ਥੈਰੇਪਿਊਟਿਕ ਗੁੱਡਜ਼ ਵਿੱਚ ਰਜਿਸਟਰਡ ਟੌਨਿਕ ਵੀ ਸ਼ਾਮਲ ਹਨ।

ਰਿਫ਼ੰਡ ਪ੍ਰਾਪਤ ਕਰਨ ਦੇ ਤਰੀਕੇ

ਤੁਸੀਂ ਆਪਣਾ ਰਿਫ਼ੰਡ ਆਪਣੇ ਕੋਲ ਰੱਖਣ, ਜਾਂ ਕਿਸੇ ਰਿਫ਼ੰਡ ਪੁਆਇੰਟ ‘ਤੇ ਆਪਣੀ ਪਸੰਦੀਦਾ ਚੈਰਿਟੀ ਜਾਂ ਭਾਈਚਾਰਕ ਸਮੂਹ ਨੂੰ ਦਾਨ ਕਰਨ ਦੀ ਚੋਣ ਕਰ ਸਕਦੇ ਹੋ। 

ਇਹ ਦੇਖਣ ਲਈ ਸਥਾਨਾਂ ਦਾ ਨਕਸ਼ਾ ਦੇਖੋ ਕਿ ਤੁਹਾਡੇ ਨੇੜਲੇ ਰਿਫ਼ੰਡ ਕੇਂਦਰ ‘ਤੇ ਰਿਫ਼ੰਡ ਦੇ ਕਿਹੜੇ ਤਰੀਕੇ ਉਪਲਬਧ ਹਨ। 

ਰਿਫ਼ੰਡ ਲੈਣ ਲਈ ਤੁਹਾਡੇ ਕੋਲ ਇਹ ਤਰੀਕੇ ਹਨ

ਵਾਊਚਰ

ਵਾਊਚਰ ਤੁਰੰਤ ਜਾਰੀ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਭਾਗ ਲੈਣ ਵਾਲੇ ਸਟੋਰਾਂ ਵਿੱਚ ਕੀਤੀ ਜਾ ਸਕਦੀ ਹੈ, ਜਿਵੇਂ ਕਿ ਤੁਹਾਡੀ ਸਥਾਨਕ ਸੁਪਰਮਾਰਕੀਟ ਵਿੱਚ।

ਇਨ੍ਹਾਂ ਨੂੰ ਖ਼ਰੀਦਦਾਰੀ ਲਈ ਵਰਤਿਆ ਜਾ ਸਕਦਾ ਹੈ, ਜਾਂ ਅਕਸਰ ਸਟੋਰ ਵਿੱਚ ਨਕਦੀ ਨਾਲ ਬਦਲਿਆ ਜਾ ਸਕਦਾ ਹੈ। ਇਸ ਲਈ ਕਿਸੇ ਨਿੱਜੀ ਜਾਣਕਾਰੀ ਦੀ ਲੋੜ ਨਹੀਂ ਹੁੰਦੀ ਹੈ।

RVM, ਖ਼ਾਲੀ ਬੋਤਲਾਂ ਅਤੇ ਡੱਬੇ ਵਾਪਸ ਲੈਣ ਵਾਲੀਆਂ ਮਸ਼ੀਨਾਂ ‘ਤੇ ਭੁਗਤਾਨ ਕਰਨ ਦਾ ਇਹ ਸਭ ਤੋਂ ਆਮ ਤਰੀਕਾ ਹੈ।

ਨਕਦੀ

ਬਹੁਤ ਸਾਰੇ ਡਿਪੂ ਅਤੇ ਕਾਊਂਟਰ ‘ਤੇ ਵਾਪਸੀ ਦੀ ਸੇਵਾ ਵਾਲੇ ਕੇਂਦਰ, ਤੁਹਾਡੇ ਯੋਗ ਡਰਿੰਕ ਕੰਟੇਨਰਾਂ ਦੀ ਮੌਕੇ ‘ਤੇ ਗਿਣਤੀ ਕਰਨ ਤੋਂ ਬਾਅਦ ਤੁਹਾਨੂੰ ਨਕਦੀ ਦੇ ਰੂਪ ਵਿੱਚ ਰਿਫ਼ੰਡ ਦੇ ਸਕਦੇ ਹਨ।

ਇਲੈਕਟ੍ਰਾਨਿਕ ਭੁਗਤਾਨ

ਹਰੇਕ ਜ਼ੋਨ ਸੰਚਾਲਕ ਕੋਲ Android ਅਤੇ iOS ਦੋਵਾਂ ਲਈ ਇੱਕ ਐਪ ਮੌਜੂਦ ਹੈ।

ਇਲੈਕਟ੍ਰਾਨਿਕ ਭੁਗਤਾਨ ਪ੍ਰਾਪਤ ਕਰਨ, ਆਪਣਾ ਰਿਫ਼ੰਡ ਦਾਨ ਕਰਨ, ਅਤੇ ਰਿਫ਼ੰਡ ਕੇਂਦਰ ਲੱਭਣ ਲਈ ਇਨ੍ਹਾਂ ਐਪਾਂ ਦੀ ਵਰਤੋਂ ਕਰੋ।

ਕੁੱਝ ਰਿਫ਼ੰਡ ਕੇਂਦਰਾਂ ‘ਤੇ PayPal ਵੀ ਉਪਲਬਧ ਹੋ ਸਕਦਾ ਹੈ।

ਆਪਣੇ ਜ਼ੋਨ ਲਈ ਐਪ ਲੱਭੋ।

ਆਪਣਾ ਰਿਫ਼ੰਡ ਦਾਨ ਕਰੋ

ਤੁਸੀਂ ਆਪਣੇ ਸਥਾਨਕ ਰਿਫ਼ੰਡ ਪੁਆਇੰਟ ‘ਤੇ, ਕਿਸੇ ਰਜਿਸਟਰਡ ਚੈਰਿਟੀ ਜਾਂ ਭਾਈਚਾਰਕ ਸੰਸਥਾ ਨੂੰ ਆਪਣਾ ਰਿਫ਼ੰਡ ਦਾਨ ਕਰਕੇ ਉਸ ਦੀ ਸਹਾਇਤਾ ਕਰ ਸਕਦੇ ਹੋ ਜਾਂ ਸਾਡੇ ਦਾਨ ਭਾਈਵਾਲ ਖੋਜ ਟੂਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਦਾਨ ਲੈਣ ਵਾਲੇ ਰਜਿਸਟਰਡ ਭਾਈਵਾਲਾਂ ਨੂੰ, CDS Vic ਐਪਾਂ ਰਾਹੀਂ ਵੀ ਦਾਨ ਕਰ ਸਕਦੇ ਹੋ।

ਆਪਣੇ ਕੰਟੇਨਰ ਦਾਨ ਵਜੋਂ

ਸਿੱਧੇ ਕਿਸੇ ਭਾਈਚਾਰਕ ਸਮੂਹ ਨੂੰ ਦਿਓ। ਕਈ ਸੰਸਥਾਵਾਂ ਯੋਗ ਕੰਟੇਨਰ ਇਕੱਠੇ ਕਰਕੇ ਅਤੇ ਵਾਪਸ ਕਰਕੇ ਫ਼ੰਡ ਇਕੱਠਾ ਕਰਦੀਆਂ ਹਨ। ਤੁਸੀਂ ਕਈ ਕੌਂਸਲ ਖੇਤਰਾਂ ਵਿੱਚ ਲਗਾਈਆਂ ਕੰਟੇਨਰ ਇਕੱਠੇ ਕਰਨ ਵਾਲੀਆਂ ਟੋਕਰੀਆਂ ਵਿੱਚ ਵੀ ਆਪਣੇ ਕੰਟੇਨਰ ਪਾ ਕੇ ਜਾ ਸਕਦੇ ਹੋ, ਤਾਂ ਜੋ ਕੋਈ ਹੋਰ ਉਨ੍ਹਾਂ ਨੂੰ ਇਕੱਠਾ ਕਰਕੇ ਵਾਪਸ ਕਰ ਸਕੇ। 

ਦਾਨ ਕਰਨ ਬਾਰੇ ਹੋਰ ਜਾਣੋ।

ਫ਼ੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰੋ

ਕੀ ਤੁਸੀਂ ਆਪਣੇ ਭਾਈਚਾਰਕ ਸਮੂਹ, ਧਾਰਮਿਕ ਸਥਾਨ, ਸਕੂਲ ਜਾਂ ਕਲੱਬ ਲਈ ਪੈਸੇ ਇਕੱਠੇ ਕਰਨ ਦਾ ਕੋਈ ਨਵਾਂ ਤਰੀਕਾ ਲੱਭ ਰਹੇ ਹੋ? 

CDS Vic ਨਾਲ, ਤੁਹਾਡੇ ਵੱਲੋਂ ਇਕੱਠਾ ਕੀਤਾ ਹਰ ਯੋਗ ਡਰਿੰਕ ਕੰਟੇਨਰ ਰੀਸਾਈਕਲਿੰਗ ਰਾਹੀਂ ਤੁਹਾਡੇ ਨੇਕ ਕੰਮ ਲਈ ਅਮਲੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ।

ਅੱਗੇ ਕੀ ਕਰਨਾ ਹੈ?

ਦਾਨ ਭਾਈਵਾਲ ਵਜੋਂ ਰਜਿਸਟਰ ਕਰੋ: ਰਜਿਸਟਰਡ ਕੰਟੇਨਰ ਭਾਈਵਾਲ ਬਣਨ ਨਾਲ ਤੁਹਾਡੇ ਸਮਰਥਕ CDS Vic ਐਪ ਰਾਹੀਂ ਰਿਫ਼ੰਡ ਪੁਆਇੰਟ ‘ਤੇ ਆਪਣੇ 10 ਸੈਂਟ ਦੇ ਰਿਫ਼ੰਡ ਤੁਹਾਡੀ ਸੰਸਥਾ ਨੂੰ ਦਾਨ ਕਰ ਸਕਦੇ ਹਨ।

ਲੋਕਾਂ ਨੂੰ ਦੱਸੋ ਕਿ ਤੁਹਾਡੇ ਸਮਰਥਕ ਆਪਣੇ 10c ਦੇ ਰਿਫ਼ੰਡ ਤੁਹਾਨੂੰ ਦਾਨ ਕਰ ਸਕਦੇ ਹਨ।  ਆਪਣੇ ਭਾਈਚਾਰੇ ਨੂੰ ਇਸ ਵਿੱਚ ਸ਼ਾਮਲ ਕਰੋ।

ਤੁਹਾਡੀਆਂ ਕੋਸ਼ਿਸ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੁੱਝ ਸੁਝਾਅ:

  • ਫ਼ੰਡ ਇਕੱਠਾ ਕਰਨ ਲਈ ਸਾਧਨ ਡਾਊਨਲੋਡ ਕਰੋ। CDS Vic ਬਾਰੇ ਜਾਣਨ ਅਤੇ ਇਸ ਵਿੱਚ ਹਿੱਸਾ ਲੈਣ ਵਿੱਚ ਤੁਹਾਡੀ ਮਦਦ ਲਈ ਸਾਡੀਆਂ ਸਾਰੀਆਂ ਉਪਯੋਗੀ ਗਾਈਡਾਂ, ਤੱਥ ਪੱਤਰ ਅਤੇ ਡਾਊਨਲੋਡ ਕਰਨ ਯੋਗ ਸਮੱਗਰੀ ਲੱਭੋ।
  • ਲੋਕਾਂ ਦੇ ਸਭ ਤੋਂ ਨੇੜਲੇ ਰਿਫ਼ੰਡ ਪੁਆਇੰਟ ਲੱਭ ਕੇ ਉਨ੍ਹਾਂ ਨੂੰ ਦੱਸੋ ਕਿ ਉਹ ਕੰਟੇਨਰ ਕਿੱਥੇ ਵਾਪਸ ਕਰ ਸਕਦੇ ਹਨ ਅਤੇ ਦਾਨ ਕਿੱਥੇ ਕਰ ਸਕਦੇ ਹਨ।
  • ਯੋਗ ਕੰਟੇਨਰਾਂ ਬਾਰੇ ਹੋਰ ਜਾਣੋ, ਤਾਂ ਜੋ ਸਮਰਥਕਾਂ ਨੂੰ ਪਤਾ ਹੋਵੇ ਕਿ ਕੀ ਦਾਨ ਕੀਤਾ ਜਾ ਸਕਦਾ ਹੈ।
  • ਕੰਟੇਨਰ ਚੁਕਵਾਉਣ ਦੇ ਤਰੀਕਿਆਂ ਬਾਰੇ ਜਾਣੋ। ਜੇਕਰ ਤੁਹਾਨੂੰ ਵੱਡੀ ਗਿਣਤੀ ਵਿੱਚ ਕੰਟੇਨਰ ਵਾਪਸ ਕਰਨ ਜਾਂ ਉਨ੍ਹਾਂ ਨੂੰ ਚੁਕਵਾਉਣ ਦਾ ਪ੍ਰਬੰਧ ਕਰਨ ਦੀ ਲੋੜ ਹੈ, ਤਾਂ ਆਪਣੇ ਸਥਾਨਕ ਡਿਪੂ ਜਾਂ ਜ਼ੋਨ ਸੰਚਾਲਕ ਨਾਲ ਸੰਪਰਕ ਕਰੋ।
  • ਇਸ ਬਾਰੇ ਹੋਰ ਪੜ੍ਹੋ ਕਿ ਭਾਈਚਾਰੇ ਦੇ ਹੋਰ ਲੋਕ ਕਿਵੇਂ ਹਿੱਸਾ ਲੈ ਰਹੇ ਹਨ।

ਕੁੱਝ ਇਲਾਕਿਆਂ ਵਿੱਚ ਕੰਟੇਨਰ ਚੁੱਕਣ ਦੀਆਂ ਸੇਵਾਵਾਂ ਉਪਲਬਧ ਹਨ। ਹੋਰ ਜਾਣਕਾਰੀ ਲਈ ਆਪਣੇ ਸਥਾਨਕ ਡਿਪੂ, ਜਾਂ ਜ਼ੋਨ ਸੰਚਾਲਕ ਨਾਲ ਸੰਪਰਕ ਕਰੋ।  

ਦਾਨ ਭਾਈਵਾਲ ਵਜੋਂ ਰਜਿਸਟਰ ਕਰੋ

ਸਪੋਰਟਸ ਕਲੱਬ, ਸਕੂਲ, ਚੈਰਿਟੀ ਸੰਸਥਾਵਾਂ ਅਤੇ ਭਾਈਚਾਰਕ ਸੰਸਥਾਵਾਂ ਆਪਣੇ ਨੇਕ ਕੰਮਾਂ ਲਈ ਪੈਸੇ ਇਕੱਠੇ ਕਰਨ ਵਾਸਤੇ ਦਾਨ ਭਾਈਵਾਲਾਂ ਵਜੋਂ ਰਜਿਸਟਰ ਕਰ ਸਕਦੀਆਂ ਹਨ। ਰਜਿਸਟਰਡ ਦਾਨ ਭਾਈਵਾਲ ਬਣਨ ਨਾਲ, ਤੁਹਾਡੇ ਸਮਰਥਕ ਰਿਫ਼ੰਡ ਪੁਆਇੰਟ ‘ਤੇ ਜਾਂ CDS Vic ਐਪ ਰਾਹੀਂ ਆਪਣੇ 10 ਸੈਂਟ ਦੇ ਰਿਫ਼ੰਡ ਤੁਹਾਡੀ ਸੰਸਥਾ ਨੂੰ ਦਾਨ ਕਰ ਸਕਦੇ ਹਨ।  ਦਾਨ ਭਾਈਵਾਲ ਵਜੋਂ ਰਜਿਸਟਰ ਕਰਨ ਲਈ, ਇਨ੍ਹਾਂ ਕਦਮਾਂ ਦੀ ਪਾਲਣਾ ਕਰੋ: 

ਕਦਮ 1

CDS Vic ਨਾਲ ਰਜਿਸਟਰ ਕਰੋ

ਸਾਡਾ ਰਜਿਸਟ੍ਰੇਸ਼ਨ ਫਾਰਮ ਭਰ ਕੇ ਆਪਣੀ ਦਾਨ ਭਾਈਵਾਲ ID ਪ੍ਰਾਪਤ ਕਰੋ। ਤੁਹਾਡੇ ਕੋਲ ਸਹੀ ਅਤੇ ਚਾਲੂ ABN ਹੋਣਾ ਲਾਜ਼ਮੀ ਹੈ।

ਕਦਮ 2

ਆਪਣੀ ਦਾਨ ਭਾਈਵਾਲ ID ਨੂੰ ਐਕਟੀਵੇਟ ਕਰੋ 

ਜ਼ੋਨ ਸੰਚਾਲਕ ਰਿਫ਼ੰਡ ਭੁਗਤਾਨਾਂ ਦਾ ਪ੍ਰਬੰਧਨ ਕਰਦੇ ਹਨ, ਇਸ ਲਈ ਤੁਹਾਨੂੰ ਆਪਣੀ ਦਾਨ ਭਾਈਵਾਲ ID ਆਪਣੇ ਸਥਾਨਕ ਜ਼ੋਨ ਸੰਚਾਲਕ ਕੋਲ ਐਕਟੀਵੇਟ ਕਰਨੀ ਪਵੇਗੀ। ਪੂਰੇ ਰਾਜ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਇਸ ਨੂੰ ਤਿੰਨਾਂ ਜ਼ੋਨ ਸੰਚਾਲਕਾਂ ਕੋਲ ਐਕਟੀਵੇਟ ਕਰਵਾ ਸਕਦੀਆਂ ਹਨ।

ਕਦਮ 3

ਆਪਣੇ ਉਦੇਸ਼ ਬਾਰੇ ਲੋਕਾਂ ਨੂੰ ਦੱਸੋ

ਰਿਫ਼ੰਡ ਪੁਆਇੰਟਾਂ ‘ਤੇ, ਤੁਹਾਡੇ ਸਮਰਥਕ RVM ‘ਤੇ ਜਾਂ ਆਪਣੀ ਐਪ ਰਾਹੀਂ, ਆਪਣੀ ਵਿਲੱਖਣ ਦਾਨ ਭਾਈਵਾਲ ID ਦੀ ਵਰਤੋਂ ਕਰਕੇ ਤੁਹਾਡੀ ਸੰਸਥਾ ਨੂੰ ਦਾਨ ਕਰਨ ਦੀ ਚੋਣ ਕਰ ਸਕਦੇ ਹਨ।

ਤੁਹਾਡੇ ਭਾਈਚਾਰੇ ਲਈ ਸਰੋਤ

ਕਈ ਭਾਸ਼ਾਵਾਂ ਵਿੱਚ ਸਰੋਤ

14 ਤੱਕ ਭਾਸ਼ਾਵਾਂ ਵਿੱਚ ਸਰੋਤ ਉਪਲਬਧ ਹਨ: ਹੁਣੇ ਡਾਊਨਲੋਡ ਕਰੋ

ਫ਼ੰਡ ਇਕੱਠਾ ਕਰਨ ਲਈ ਸਰੋਤ

ਫ਼ੰਡ ਇਕੱਠਾ ਕਰਨ ਵਿੱਚ ਤੁਹਾਡੀ ਮਦਦ ਲਈ ਫ਼ੰਡ ਇਕੱਠਾ ਕਰਨ ਸੰਬੰਧੀ ਗਾਈਡ, ਪੋਸਟਰ, ਫਲਾਇਰ ਅਤੇ ਬਿਨ ਸਟਿੱਕਰਾਂ ਸਮੇਤ ਕਈ ਤਰ੍ਹਾਂ ਦੇ ਸਰੋਤ ਮੁਫ਼ਤ ਡਾਊਨਲੋਡ ਕਰਨ ਲਈ ਉਪਲਬਧ ਹਨ।

ਸਾਡੇ ਨਾਲ ਸੰਪਰਕ ਕਰੋ

ਕੀ ਤੁਹਾਡੇ ਅਜੇ ਵੀ ਕੋਈ ਸਵਾਲ ਹਨ?  ਸਾਡੇ ਨਾਲ ਸੰਪਰਕ ਕਰੋ।

ਇਹ ਫਾਰਮ ਭਰੋ, ਅਤੇ ਅਸੀਂ 2 ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਡੇ ਨਾਲ ਸੰਪਰਕ ਕਰਾਂਗੇ।

Language and communication support
Translating and Interpreting Service logo
ਅਨੁਵਾਦ ਅਤੇ ਦੁਭਾਸ਼ੀਆ ਸੇਵਾ

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਕਿਰਪਾ ਕਰਕੇ TIS National ਨੂੰ ਫ਼ੋਨ ਕਰੋ ਅਤੇ CDS Vic ਦਾ ਹਵਾਲਾ ਦਿਓ। ਹੋਰ ਜਾਣਕਾਰੀ ਲਈ, TIS ਦੀ ਵੈੱਬਸਾਈਟ ‘ਤੇ ਜਾਓ।

ਗਾਹਕ ਸਹਾਇਤਾ ਨੰਬਰ: 1300 220 815